ਅੰਮੜੀ ਦਾ ਵਿਹੜਾ PDF
Document Details
Uploaded by WellBacklitPetra
Swami Sant Dass Public School Phagwara
Tags
Summary
The document is a Punjabi poem titled 'ਅੰਮੜੀ ਦਾ ਵਿਹੜਾ'. It describes memories of a courtyard and a life lived there. The poem speaks of past joys and present reflections.
Full Transcript
## ਅੰਮੜੀ ਦਾ ਵਿਹੜਾ - ਬੀਤ ਗਿਆ, ਦਿਨ ਬੀਤ ਗਿਆ, - ਜਿਉਂ ਕੱਤਿਆ, ਤੂੰਬਿਆ ਹੰਢ ਗਿਆ, - ਇੱਕ ਰੂੰ ਦਾ ਗੋਹੜਾ। - ਜਿੱਥੇ ਸੁਪਨੇ ਕਈ ਬਣਾਏ ਸੀ, - ਅੱਜ ਆਪੂੰ ਸੁਪਨਾ ਬਣ ਗਿਆ, - ਅੰਮੜੀ ਦਾ ਵਿਹੜਾ। - ਇੱਕ ਬਾਦਸ਼ਾਹੀ ਅਸਾਂ ਮਾਣੀ ਸੀ, - ਜਿਹੜਾ ਬਾਬਲ ਰਾਜਾ ਸੀ, - ਤੇ ਅੰਮੀ ਰਾਣੀ ਸੀ। - ਭਾਵੇਂ ਲੱਭਾ ਪਲੰਘ ਨਵਾਰੀ ਸੀ, - ਜਾਂ ਮੰਜੀ ਸਿਰਫ਼ ਅਲਾਣੀ ਸੀ। - ਭਾਵੇਂ...
## ਅੰਮੜੀ ਦਾ ਵਿਹੜਾ - ਬੀਤ ਗਿਆ, ਦਿਨ ਬੀਤ ਗਿਆ, - ਜਿਉਂ ਕੱਤਿਆ, ਤੂੰਬਿਆ ਹੰਢ ਗਿਆ, - ਇੱਕ ਰੂੰ ਦਾ ਗੋਹੜਾ। - ਜਿੱਥੇ ਸੁਪਨੇ ਕਈ ਬਣਾਏ ਸੀ, - ਅੱਜ ਆਪੂੰ ਸੁਪਨਾ ਬਣ ਗਿਆ, - ਅੰਮੜੀ ਦਾ ਵਿਹੜਾ। - ਇੱਕ ਬਾਦਸ਼ਾਹੀ ਅਸਾਂ ਮਾਣੀ ਸੀ, - ਜਿਹੜਾ ਬਾਬਲ ਰਾਜਾ ਸੀ, - ਤੇ ਅੰਮੀ ਰਾਣੀ ਸੀ। - ਭਾਵੇਂ ਲੱਭਾ ਪਲੰਘ ਨਵਾਰੀ ਸੀ, - ਜਾਂ ਮੰਜੀ ਸਿਰਫ਼ ਅਲਾਣੀ ਸੀ। - ਭਾਵੇਂ ਮੱਖਣ-ਪੇੜੇ ਰੁਲਦੇ ਸਨ, - ਭਾਵੇਂ ਸੁੱਕਾ ਟੁੱਕਰ, ਪਾਣੀ ਸੀ। - ਪਰ ਖੁੱਲ੍ਹ, ਖੁੱਲ੍ਹੀ ਅਣਮੁੱਲੀ ਸੀ, - ਜਿਹੜੀ ਬਾਦਸ਼ਾਹੀ ਅਸਾਂ ਮਾਣੀ ਸੀ। - ਜਿੱਥੇ ਖੇਹਨੂੰ ਗੀਟੇ ਖੇਡ-ਖੇਡ, - ਬੇ-ਫ਼ਿਕਰੀ ਚਾਦਰ ਤਾਣੀ ਸੀ। - ਪਿੱਪਲ ਦੀਆਂ ਪੀਂਘਾਂ ਝੂਟ-ਝੂਟ, - ਜਿੱਥੇ ਚੜ੍ਹੀ ਅਖੀਰ ਜਵਾਨੀ ਸੀ। - ਜਿੱਥੇ ਸਾਈਆਂ ਭੋਰੇ ਬੈਠ-ਬੈਠ ਕੇ, - ਗਾਂਦਿਆਂ ਰਾਤ ਲੰਘਾਣੀ ਨੀ । - ਲੋਹੜੇ ਦੀ ਘੂਕਰ ਚਰਖੇ ਦੀ, - ਲੋਹੜੇ ਦੀ ਚੜ੍ਹੀ ਜਵਾਨੀ ਨੀ। - ਅਸਾਂ ਸਾਉਣ ਹੁਲਾਰਿਓਂ ਝੂਮ-ਝੂਮ, - ਮੋਰਾਂ ਨਾਲ ਸ਼ਰਤ ਲਗਾਣੀ ਨੀ। - ਤੇ ਪੀਂਘ ਹੁਲਾਰੇ ਚਾੜ੍ਹ-ਚਾੜ੍ਹ, - ਅਸਮਾਨਾਂ ਨਾਲ ਛੁਹਾਣੀ ਨੀ। - ਜਿੱਥੇ ਚੰਨਾਂ ਵਾਂਗਰ ਦਿਸਦਾ ਸੀ, - ਤੇ ਫੁੱਲਾਂ ਵਾਂਗੂੰ ਹੱਸਦਾ ਸੀ, - ਖ਼ੁਸ਼ੀਆਂ ਦਾ ਖੇੜਾ। - ਕਦੇ ਮੈਂ ਉਸ ਵਿਹੜੇ ਵੱਸਦੀ ਸਾਂ, - ਅੱਜ ਮੇਰੇ ਸੀਨੇ ਵੱਸਦਾ ਨੀ, - ਅੰਮੜੀ ਦਾ ਵਿਹੜਾ। - ਉਸ ਸੰਝ ਦਾ ਪੈਣਾ ਨੀ, - ਅਸਾਂ 'ਕੱਠੇ ਹੋਣਾ ਨੀ । - ਦਾਦੀ ਦੇ ਮੰਜੇ ਦੇ ਚੌਗਿਰਦੇ ਭੌਣਾ ਨੀ, - ਉਹਨੂੰ ਨੀਂਦਰ ਆਣੀ ਨੀ, - ਅਸਾਂ ਖੱਪ ਮਚਾਉਣੀ ਨੀ। - ਉਸ ਨਾਂਹ-ਨਾਂਹ ਕਹਿਣੀ ਨੀ, - ਅਸਾਂ ਹਾਂ-ਹਾਂ ਕਹਿਣੀ ਨੀ। - ਉਸ ਚੁੱਪ ਕਰਾਣਾ ਨੀ, - ਅਸਾਂ ਰੌਲ਼ਾ ਪਾਣਾ ਨੀ। - ਉਹਦੀ ਨਾਂਹ ਨਾ ਮੁੱਕਣੀ ਨੀ, - ਅਸਾਂ ਆਖ਼ਰ ਚੁੱਕਣੀ ਨੀ। - ਤੇ ਆਖ਼ਰ ਦਾਦੀ ਤੋਂ, - ਅਸਾਂ ਹਾਰ ਮਨਾਣੀ ਨੀ । - ਥੋੜ੍ਹਾ ਜਿਹਾ ਰੁੱਸ ਕੇ ਤੇ, - ਥੋੜ੍ਹਾ ਜਿਹਾ ਹੱਸ ਕੇ ਤੇ, - ਉਸ ਬਾਤ ਸੁਣਾਉਣੀ ਨੀ, - ਕੋਈ ਕਹਾਣੀ ਪਾਉਣੀ ਨੀ। - ਅੱਜ ਕਿੱਥੇ ਵੇ ਉਹ ਸਵਰਗ ? - ਜੋ ਲੱਭਿਆ ਭੀ ਤੇ ਖੋਇਆ ਭੀ, - ਹੁਣ ਦੱਸੇ ਕਿਹੜਾ ? - ਕਦੇ ਸਾਨੂੰ ਕਹਾਣੀਆਂ ਪਾਂਦਾ ਸੀ, - ਅੱਜ ਆਪ ਕਹਾਣੀ ਹੋਇਆ ਨੀ, - ਅੰਮੜੀ ਦਾ ਵਿਹੜਾ।