Summary

This document discusses the importance of rhythm (laya) and beat (taal) in Punjabi music, providing historical and conceptual perspectives on their significance. It highlights that synchronization with rhythm is crucial for effective musical expression in vocal, instrumental, and dance forms. The text delves into the intricacies of different musical forms and styles, showcasing how rhythm underlies the nuances and impact of the music.

Full Transcript

# ਸੰਗੀਤ ਵਿਚ ਲੈਅ ਅਤੇ ਤਾਲ ਦਾ ਮਹੱਤਵ ## Importance of Laya and Taal in Music) - `ਤਾਲਸਤਲ ਪ੍ਰਤਿਸ਼ਠਾਯਾਮਿਤੀ ਧਾਤੋਧਰਮਿ ਸਮ੍ਰਤ:।` - `ਗੀਤੰ ਵਾਦੰ ਤਥਾ ਨ੍ਰਿਤੀ ਯਤਸਤਾਲੇ ਪ੍ਰਤਿਸ਼ਠਿਤਮ॥` (ਸੰਗੀਤ ਰਤਨਾਕਰ, ਤਾਲ ਅਧਿਆਇ, ਪੰਨਾ 3) > 'ਸੰਗੀਤ ਰਤਨਾਕਰ' ਗ੍ਰੰਥ ਦੇ ਉਪਰੋਕਤ ਸ਼ਲੋਕ ਅਨੁਸਾਰ ਗਾਇਨ, ਵਾਦਨ ਅਤੇ ਨ੍ਰਿਤ ਦੀ ਪ੍ਰਤਿਸ਼ਠਾ ਤਾਲ ਨਾਲ ਹੀ ਹ...

# ਸੰਗੀਤ ਵਿਚ ਲੈਅ ਅਤੇ ਤਾਲ ਦਾ ਮਹੱਤਵ ## Importance of Laya and Taal in Music) - `ਤਾਲਸਤਲ ਪ੍ਰਤਿਸ਼ਠਾਯਾਮਿਤੀ ਧਾਤੋਧਰਮਿ ਸਮ੍ਰਤ:।` - `ਗੀਤੰ ਵਾਦੰ ਤਥਾ ਨ੍ਰਿਤੀ ਯਤਸਤਾਲੇ ਪ੍ਰਤਿਸ਼ਠਿਤਮ॥` (ਸੰਗੀਤ ਰਤਨਾਕਰ, ਤਾਲ ਅਧਿਆਇ, ਪੰਨਾ 3) > 'ਸੰਗੀਤ ਰਤਨਾਕਰ' ਗ੍ਰੰਥ ਦੇ ਉਪਰੋਕਤ ਸ਼ਲੋਕ ਅਨੁਸਾਰ ਗਾਇਨ, ਵਾਦਨ ਅਤੇ ਨ੍ਰਿਤ ਦੀ ਪ੍ਰਤਿਸ਼ਠਾ ਤਾਲ ਨਾਲ ਹੀ ਹੁੰਦੀ ਹੈ। ਅਰਥਾਤ ਇਹ ਤਾਲ ਨਾਲ ਹੀ ਚੰਗੇ ਲਗਦੇ ਹਨ। ਵਾਸਤਵ ਵਿਚ ਬਿਨਾਂ ਤਾਲ ਦੇ ਗਾਉਣਾ, ਵਜਾਉਣਾ, ਬਿਲਕੁਲ ਫਿਕਾ ਲਗਦਾ ਹੈ। ਤਾਲ ਨਾਲ ਗਾਇਨ, ਵਾਦਨ ਅਤੇ ਨ੍ਰਿਤ ਵਿਚ ਜਾਨ ਪੈ ਜਾਂਦੀ ਹੈ ਅਤੇ ਸੰਗੀਤ ਆਨੰਦ ਦਾਇਕ ਅਤੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ । ਇਹੀ ਕਾਰਣ ਹੈ ਕਿ ਤਾਲ ਦਾ ਵੀ ਸੰਗੀਤ ਵਿਚ ਉਤਨਾ ਹੀ ਮਹੱਤਵਪੂਰਣ ਸਥਾਨ ਮੰਨਿਆ ਗਿਆ ਹੈ, ਜਿਤਨਾ ਕਿ ਸਵਰ ਦਾ । - ਸਵਰ ਅਤੇ ਤਾਲ, ਸੰਗੀਤ ਦੇ ਇਹ ਦੋ ਆਧਾਰ ਹਨ। ਸਵਰ ਦਾ ਆਧਾਰ `ਸ਼ਰੁਤੀ` ਅਤੇ ਤਾਲ ਦਾ ਆਧਾਰ `ਲਯ` ਹੈ । ਸੰਗੀਤ ਵਿਚ ਲਯ ਦਾ ਮਹੱਤਵ ਦਰਸਾਉਂਦੇ ਹੋਏ ਕਿਹਾ ਗਿਆ ਹੈ : > `ਸ਼ਰੁਤੀ ਮਾਤਾ ਲਯ: ਪਿਤਾ` > ਅਰਥਾਤ ਸੰਗੀਤ ਵਿਚ `ਸ਼ਰੁਤੀ` ਜੇਕਰ ਮਾਤਾ ਦੇ ਸਮਾਨ ਹੈ, ਤਾਂ ਲਯ ਪਿਤਾ ਦੇ ਸਮਾਨ ਹੈ। ਲਯ, ਸਮੇਂ ਦੀ ਇਕ ਨਿਰੰਤਰ ਗਤੀ ਜਾਂ ਚਾਲ ਜਾਂ ਕਾਲ ਦੀ ਕਮਿਕਤਾ ਨੂੰ ਕਿਹਾ ਜਾਂਦਾ ਹੈ । # ਸੰਗੀਤ ਵਿਚ ਤਾਲ - ਸੰਗੀਤ ਵਿਚ ਕਾਲ ਦੀ ਨਿਯਮਿਤ ਗਤੀ ਜਾਂ ਲਯ, `ਤਾਲ` ਨੂੰ ਜਨਮ ਦਿੰਦੀ ਹੈ । - `ਤਾਲ ਕਾਲ ਕ੍ਰਿਆ ਮਾਨਮ` ਅਨੁਸਾਰ ਸਮੇਂ ਦੇ ਮਾਪਣ ਨੂੰ `ਤਾਲ` ਕਿਹਾ ਜਾਂਦਾ ਹੈ। - ਸੰਗੀਤ ਵਿਚ ਗਾਇਨ, ਵਾਦਨ ਅਤੇ ਨ੍ਰਿਤ ਦੀਆਂ ਕ੍ਰਿਆਵਾਂ ਵਿਚ ਜੋ ਸਮਾਂ (ਕਾਲ) ਲਗਦਾ ਹੈ, ਉਸਦੇ ਮਾਪਣ ਨੂੰ `ਤਾਲ` ਕਿਹਾ ਜਾਂਦਾ ਹੈ । ਦੂਸਰੇ ਸ਼ਬਦਾਂ ਵਿਚ ਤਾਲ, ਕਾਲ ਨੂੰ ਮਾਪਣ ਦਾ ਇਕ ਪੈਮਾਨਾ ਹੈ। ਕਾਲ (ਸਮੇਂ) ਨੂੰ ਮਾਪਣ ਦੀ ਸਭ ਤੋਂ ਛੋਟੀ ਇਕਾਈ `ਮਾਤਾ` ਹੈ। - ਭਿੰਨ-ਭਿੰਨ ਮਾਤ੍ਰਾਵਾਂ ਦੇ ਸਮੂਹ ਤੋਂ ਭਿੰਨ-ਭਿੰਨ ਤਾਲਾਂ ਦੀ ਰਚਨਾ ਹੁੰਦੀ ਹੈ। ਜਿਸ ਤਰ੍ਹਾਂ ਸਕਿੰਟ ਤੋਂ ਮਿੰਟ, ਮਿੰਟ ਤੋਂ ਘੰਟੇ ਅਤੇ ਘੰਟਿਆਂ ਤੋਂ ਦਿਨ-ਰਾਤ ਬਣਦੇ ਹਨ, ਉਸੀ ਤਰ੍ਹਾਂ ਭਿੰਨ-ਭਿੰਨ ਮਾਤਾਵਾਂ ਤੋਂ ਤਾਲ ਬਣਦੇ ਹਨ। ## ਸੰਗੀਤ ਦਾ ਅਨੁਸ਼ਾਸਕ - ਤਾਲ - ਤਾਲ ਸੰਗੀਤ ਨੂੰ ਸੰਚਾਲਿਤ ਕਰਦਾ ਹੈ। ਤਾਲ ਦਾ ਨਿਰਧਾਰਣ ਹੋਣ ਨਾਲ ਗਾਇਕ, ਵਾਦਕ ਇਕ ਮਰਿਆਦਾ ਵਿਚ ਬੰਨ ਜਾਂਦੇ ਹਨ ਅਤੇ ਉਨ੍ਹਾਂ ਲਈ ਤਾਲ ਦਾ ਨਿਰਵਾਹ ਕਰਨਾ ਜ਼ਰੂਰੀ ਹੋ ਜਾਂਦਾ ਹੈ । - ਤਾਲ ਸੰਗੀਤ ਨੂੰ ਇਕ ਨਿਸ਼ਚਿਤ ਨਿਯਮ ਜਾਂ ਸਮੇਂ ਦੇ ਬੰਧਨ ਵਿਚ ਬੰਨਦਾ ਹੈ। ਤਾਲ ਹੀਨ ਬਿਖਰੇ ਹੋਏ ਸੰਗੀਤ ਵਿਚ ਸਾਰਥਕਤਾ ਨਹੀਂ ਹੁੰਦੀ । - ਗ੍ਰੰਥਾਂ ਵਿਚ ਤਾਲ ਦੇ ਬਿਨਾਂ ਗਾਇਨ, ਵਾਦਨ ਅਤੇ ਨ੍ਰਿਤ ਦੀ ਤੁਲਨਾ ਮਸਤ ਹਾਥੀ ਨਾਲ ਕੀਤੀ ਗਈ ਹੈ ਅਤੇ ਤਾਲ ਨੂੰ ਅੰਕੁਸ਼ ਦੀ ਉਪਮਾ ਦਿਤੀ ਗਈ ਹੈ । - ਜਿਸ ਤਰ੍ਹਾਂ ਬਿਨਾਂ ਪਤਵਾਰ ਦੇ ਕਿਸ਼ਤੀ ਹੁੰਦੀ ਹੈ, ਉਹੀ ਦੇਸ਼ਾ ਤਾਲ ਵਿਹੀਨ ਸੰਗੀਤ ਦੀ ਹੁੰਦੀ ਹੈ। - `ਤਾਲ` ਸੰਗੀਤ ਨੂੰ ਅਨੁਸ਼ਾਸਿਤ ਕਰਦੇ, ਉਸਦੇ ਸੁਗਠਿਤ ਰੂਪ, ਸਥਾਈਪਣ ਅਤੇ ਚਮਤਕਾਰਿਤਾ ਨਾਲ ਸ੍ਰੋਤਿਆਂ ਨੂੰ ਵਿਭੋਰ ਕਰ ਦਿੰਦਾ ਹੈ । - ਸ਼ਾਸਤਰਾਂ ਵਿਚ ਸ਼ਾਸਤਰੀ ਸੰਗੀਤ ਨੂੰ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ : `ਅਨਿਬੱਧ` ਜਾਂ ਅਤਾਲ (ਬਿਨਾਂ ਤਾਲ ਦੇ) ਅਤੇ `ਨਿਬੱਧ` ਜਾਂ ਸਤਾਲ (ਤਾਲ ਸਹਿਤ)। - ਅਨਿਬੱਧ ਸੰਗੀਤ ਦੇ ਅੰਤਰਗਤ ਧਰੁਪਦ ਗਾਇਨ ਤੋਂ ਪਹਿਲਾਂ, ਨੌਮ ਤੌਮ ਦਾ ਆਲਾਪ, ਖਿਆਲ ਗਾਇਨ ਤੋਂ ਪਹਿਲਾਂ ਆਕਾਰ ਦੁਆਰਾ ਆਲਾਪ ਅਤੇ ਸਿਤਾਰ ਆਦਿ ਵਾਦਿਆਂ ਵਿਚ ਗਤ ਤੋਂ ਪਹਿਲਾਂ ਵਜਾਇਆ ਜਾਣ ਵਾਲਾ ਆਲਾਪ-ਜੋੜ-ਝਾਲਾ ਆਦਿ ਆਉਂਦੇ ਹਨ। - ਬੰਦਿਸ਼ ਜਾਂ ਗਤ ਆਰੰਭ ਹੋ ਜਾਣ ਤੋਂ ਬਾਅਦ ਆਲਾਪ, ਤਾਨ ਆਦਿ ਸਭ ਨਿਬੱਧ ਹੁੰਦੇ ਹਨ। ਅਰਥਾਤ ਉਨ੍ਹਾਂ ਦਾ ਨਿਰਵਾਹ ਤਾਲ ਦੇ ਦੁਆਰਾ ਹੁੰਦਾ ਹੈ। - ਇਸ ਤਰ੍ਹਾਂ ਸੰਗੀਤ ਵਿਚ ਤਾਲ ਪੱਖ ਜੇਕਰ ਸਵਰ ਪੱਖ ਜਾਂ ਰਾਗ ਪੱਖ ਤੋਂ ਵੱਧ ਨਹੀਂ ਤਾਂ ਉਸਦੇ ਬਰਾਬਰ ਮਹੱਤਵਪੂਰਣ ਜ਼ਰੂਰ ਹੈ। ## ਸੰਗੀਤ ਦਾ ਪ੍ਰਾਣ - ਤਾਲ - ਜਿਸ ਤਰ੍ਹਾਂ ਮਾਨਵ ਸ਼ਰੀਰ ਦੀ ਰਚਨਾ ਦੇ ਲਈ ਅਸਥੀ, ਪਿੰਜਰ ਅਤੇ ਪ੍ਰਾਣ ਜ਼ਰੂਰੀ ਹਨ, ਉਸੀ ਤਰ੍ਹਾਂ ਸ਼ਾਸਤਰੀ ਸੰਗੀਤ ਦੇ ਲਈ ਤਾਲ ਜ਼ਰੂਰੀ ਹੈ। - ਸੰਗੀਤ ਸਵਰ ਸਰੰਚਨਾ ਜਾਂ ਬੰਦਿਸ਼, ਸ਼ਾਸਤਰੀ ਸੰਗੀਤ ਦਾ ਕੇਵਲ ਸ਼ਰੀਰ ਮਾਤਰ ਹਨ ਪਰੰਤੂ ਤਾਲ ਉਨ੍ਹਾਂ ਵਿਚ ਪ੍ਰਾਣਾਂ ਦਾ ਸੰਚਾਰ ਕਰਦਾ ਹੈ। - ਤਾਲ ਸਵਰ ਨੂੰ ਗਤੀ ਪ੍ਰਦਾਨ ਕਰਦਾ ਹੈ ਅਤੇ ਰਾਗ ਦੇ ਪ੍ਰਭਾਵ ਨੂੰ ਉਭਾਰਨ ਵਿਚ ਸਹਾਇਕ ਹੁੰਦਾ ਹੈ। - ਜਦੋਂ ਕਿਸੀ ਰਾਗ ਵਿਚ ਆਲਾਪ, ਤਾਨ, ਬੋਲ-ਤਾਲ, ਸਰਗਮ ਅਤੇ ਲਯਕਾਰੀਆਂ ਦੁਆਰਾ ਵਿਸਤਾਰ ਕੀਤਾ ਜਾਂਦਾ ਹੈ, ਤਾਂ ਤਾਲ ਵਿਚ ਵੀ ਉਸੀ ਦੇ ਅਨੁਸਾਰ ਕਾਇਦੇ, ਪੇਸ਼ਕਾਰ, ਤੀਯੇ, ਪਰਨ, ਆੜ, ਕੁਆੜ ਆਦਿ ਲਯਕਾਰੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। - ਇਸ ਵਿਚ ਕੇਵਲ ਚਮਤਕਾਰ ਪ੍ਰਦਰਸ਼ਨ ਹੀ ਨਹੀਂ ਹੁੰਦਾ, ਬਲਕਿ ਆਨੰਦ ਦੀ ਸ੍ਰਿਸ਼ਟੀ ਹੁੰਦੀ ਹੈ। ## ਆਨੰਦ-ਅਨੁਭੂਤੀ ਵਿਚ ਤਾਲ ਦਾ ਯੋਗ - ਸੰਗੀਤ ਦਾ ਮੂਲ ਲਕਸ਼ ਆਨੰਦ ਅਨੁਭੂਤੀ (ਆਨੰਦ ਦੀ ਪ੍ਰਾਪਤੀ) ਵਿਚ ਤਾਲ ਸਹਾਇਕ ਸਿਧ ਹੁੰਦਾ ਹੈ। - ਕੇਵਲ ਤਾਲ ਵਾਦਿਅ ਦਾ ਵਾਦਨ ਸੁਣਦੇ ਸਮੇਂ ਸਾਡੇ ਹੱਥ, ਪੈਰ, ਸਿਰ ਹਿਲਣ ਲਗ ਪੈਂਦੇ ਹਨ ਜਾਂ ਤਾਲ ਗਤੀ ਦਾ ਅਨੁਸਰਣ ਕਰਨ ਲਗਦੇ ਹਨ। - ਤਾਲ ਦੁਆਰਾ ਆਨੰਦ ਅਨੁਭੂਤੀ ਦਾ ਪ੍ਰਤੱਖ ਪ੍ਰਦਰਸ਼ਨ ਬੱਚਿਆਂ ਵਿਚ ਦੇਖਿਆ ਜਾ ਸਕਦਾ ਹੈ, ਜੋ ਤਾਲ ਦੀ ਥਾਪ ਤੇ ਨਿ:ਸੰਕੋਚ ਨਚਣ ਲਗ ਪੈਂਦੇ ਹਨ। - ਇਸ ਤਰ੍ਹਾਂ ਤਾਲ ਦੀ ਪਿੱਠਭੂਮੀ ਇਕ ਪਲ ਲਈ ਵੀ ਆਨੰਦ ਪ੍ਰਾਪਤੀ ਵਿਚ ਰੁਕਾਵਟ ਨਹੀਂ ਬਣਦੀ, ਬਲਕਿ ਇਹ ਪਿੱਠਭੂਮੀ ਸੰਗੀਤ ਦੇ ਪ੍ਰਭਾਵ ਵਿਚ ਵਾਧਾ ਕਰਦੀ ਹੈ। - ਇਸ ਲਈ ਭਾਰਤੀ ਸੰਗੀਤ ਵਿਚ ਲਯ ਜਾਂ ਤਾਲ ਦੀ ਇਤਨੀ ਪ੍ਰਧਾਨਤਾ ਕੋਈ ਹੈਰਾਨੀ ਜਨਕ ਗੱਲ ਨਹੀਂ ਹੈ। ## ਰਸ ਅਨੁਭੂਤੀ ਵਿਚ ਤਾਲ ਦਾ ਯੋਗ - ਸੰਗੀਤ ਦੇ ਦੁਆਰਾ ਰਸ-ਅਨੁਭੂਤੀ ਵਿਚ ਵੀ ਤਾਲ ਦਾ ਯੋਗ ਸਵਰ ਦੇ ਸਮਾਨ ਹੈ। - ਅਸੀਂ ਰਾਗ ਦੇ ਭਾਵ ਦੀ ਚਰਚਾ ਕਰਦੇ ਹਾਂ, ਜਿਸਦਾ ਅਰਥ ਉਸ ਵਿਸ਼ੇਸ਼ `ਭਾਵ` ਤੋਂ ਹੁੰਦਾ ਹੈ, ਜਿਸਦੇ ਦੁਆਰਾ ਰਾਗ ਵਿਚ ਆਵਸ਼ਕ ਲਾਲਿਤਯ ਜਾਂ ਆਕਰਸ਼ਣ ਦੀ ਉਤਪਤੀ ਹੁੰਦੀ ਹੈ। - ਰਾਗ ਦੀ ਤਰ੍ਹਾਂ ਹਰੇਕ ਤਾਲ ਦਾ ਵੀ ਆਪਣਾ ਪ੍ਰਭਾਵ ਜਾਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। - ਅਕਸਰ ਲੋਕ ਇਸ `ਤਾਲ-ਭਾਵ` ਨੂੰ ਭੁੱਲ ਜਾਂਦੇ ਹਨ। - ਜਿਸ ਤਰ੍ਹਾਂ ਰਾਗਾਂ ਦੀ ਪ੍ਰਾਕ੍ਰਿਤੀ ਗੰਭੀਰ, ਚੰਚਲ ਅਤੇ ਸ਼ਾਂਤ ਹੁੰਦੀ ਹੈ, ਉਸੀ ਤਰ੍ਹਾਂ ਤਾਲਾਂ ਦੀ ਵੀ ਪ੍ਰਾਕ੍ਰਿਤੀ ਗੰਭੀਰ, ਚੰਚਲ ਅਤੇ ਸ਼ਾਂਤ ਹੁੰਦੀ ਹੈ। - ਉਦਾਹਰਣ ਦੇ ਤੌਰ 'ਤੇ, ਤਿਲਵਾੜਾ, ਵਿਲੰਬਿਤ ਇਕ ਤਾਲ, ਚਾਰ ਤਾਲ ਅਤੇ ਧਮਾਰ ਤਾਲ ਆਦਿ ਗੰਭੀਰ ਪ੍ਰਾਕ੍ਰਿਤੀ ਦੀਆਂ ਤਾਲਾਂ ਹਨ । - ਕਿਉਂਕਿ ਹਰੇਕ ਤਾਲ ਦੀ ਆਪਣੀ ਪ੍ਰਾਕ੍ਰਿਤੀ ਜਾਂ ਆਪਣਾ-ਆਪਣਾ ਪ੍ਰਭਾਵ ਹੁੰਦਾ ਹੈ, ਇਸ ਲਈ ਭਿੰਨ-ਭਿੰਨ ਗਾਇਨ ਸ਼ੈਲੀਆਂ ਵਿਚ ਉਨ੍ਹਾਂ ਦੇ ਅਨੁਸਾਰ ਹੀ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । - ਉਦਾਹਰਣ ਦੇ ਤੌਰ 'ਤੇ: - ਧਰੁਪਦ ਅੰਗ ਦੇ ਤਾਲ : ਚਾਰ ਤਾਲ, ਸੂਲ ਤਾਲ, ਧਮਾਰ, ਤੀਵਰਾ ਆਦਿ । - ਖਿਆਲ ਅੰਗ ਦੇ ਤਾਲ : ਤਿਲਵਾੜਾ, ਇਕ ਤਾਲ, ਝੂਮਰਾ ਆਦਿ। - ਠੁਮਰੀ ਅੰਗ ਦੇ ਤਾਲ : ਦੀਪਚੰਦੀ, ਅਧਾ ਤਿੰਨ ਤਾਲ, ਝੱਪ ਤਾਲ ਆਦਿ। - ਟੱਪਾ ਅੰਗ ਦੇ ਤਾਲ : ਪੰਜਾਬੀ, ਜੱਤ ਤਾਲ ਆਦਿ। ## ਸੁਗਮ ਸੰਗੀਤ ਦੇ ਤਾਲ - ਕਹਿਰਵਾ, ਦਾਦਰਾ, ਰੂਪਕ, ਧੂਮਾਲੀ, ਪਸ਼ਤੇ ਆਦਿ। - ਚਾਰ ਤਾਲ ਅਤੇ ਪੰਜਾਲ ਤਾਲ ਦੁਆਰਾ ਬੀਰ, ਰੋਦਰ ਅਤੇ ਅਦਭੁਤ ਰਸਾਂ ਦੀ ਉਤਪਤੀ ਹੁੰਦੀ ਹੈ। - ਇਕ ਤਾਲ, ਉਮਰਾ ਤਾਲ ਅਤੇ ਤਿਲਵਾੜਾ ਦੇ ਦੁਆਰਾ ਸ਼ਾਂਤ, ਸ਼ਿੰਗਾਰ ਅਤੇ ਕਰਣਾ ਰਸ ਦੀ ਉਤਪਤੀ ਹੁੰਦੀ ਹੈ ਅਤੇ ਤਿੰਨ ਤਾਲ, ਝੱਪਤਾਲ, ਰੂਪਕ, ਕਹਿਰਵਾ ਆਦਿ ਤਾਲਾਂ ਦੇ ਦੁਆਰਾ ਸ਼ਿੰਗਾਰ ਰਸ ਦੀ ਉਤਪਤੀ ਹੁੰਦੀ ਹੈ । - ਤਾਲਾਂ ਦੇ ਅਨੁਕੂਲ ਹੀ ਸ਼ਾਸਤਰੀ ਸੰਗੀਤ ਵਿਚ ਪਖਾਵਜ, ਤਬਲਾ ਆਦਿ ਤਾਲ ਵਾਦਿਆਂ ਦਾ ਉਪਯੋਗ ਕੀਤਾ ਜਾਂਦਾ ਹੈ। - ਰਸ ਸ੍ਰਿਸ਼ਟੀ ਵਿਚ ਤਾਲਾਂ ਦਾ ਇਤਨਾ ਯੋਗ ਮੰਨਿਆ ਗਿਆ ਹੈ ਕਿ ਤਾਲਾਂ ਵਿਚ ਗਤੀ ਭੇਦ ਉਤਪੰਨ ਕਰਨ ਨਾਲ ਵੀ ਰਸ ਨਿਸ਼ਪਤੀ ਸੰਭਵ ਹੁੰਦੀ ਹੈ। - ਕਰੁਣਾ, ਸ਼ਿੰਗਾਰ, ਰੋਦਰ ਅਤੇ ਵਿਭਤਸ ਆਦਿ ਰਸਾਂ ਦੀ ਉਤਪਤੀ ਦੇ ਲਈ ਤਾਲਾਂ ਦੀਆਂ ਭਿੰਨ-ਭਿੰਨ ਗਤੀਆਂ ਦਾ ਬੜਾ ਮਹੱਤਵ ਹੈ। - ਤਾਲ ਵਿਚ ਗਤੀ ਪਰਿਵਰਤਨ ਰਸ (ਭਾਵ) ਨੂੰ ਵੀ ਪਰਿਵਰਤਿਤ ਕਰ ਦਿੰਦਾ ਹੈ। - ਜੇ ਕਰ ਮੱਧ ਲਯ ਪ੍ਰਧਾਨ ਤਾਲ ਨੂੰ ਵਿਲੰਬਿਤ ਲਯ ਵਿਚ ਪੇਸ਼ ਕੀਤਾ ਜਾਵੇ ਤਾਂ ਉਸਦੀ ਪ੍ਰਤਿਕਿਆ ਬਿਲਕੁਲ ਭਿੰਨ ਹੋਵੇਗੀ ਅਤੇ ਉਸ ਵਿਚ ਭਾਵ ਅਤੇ ਰਸ ਵਿਚ ਵੀ ਅੰਤਰ ਆ ਜਾਵੇਗਾ। - ਹਿੰਦੁਸਤਾਨੀ ਸੰਗੀਤ ਪਧਤੀ ਵਿਚ ਤਾਂ ਰਾਗਾਂ ਦੇ ਸਬੰਧ ਵਿਚ ਇਹ ਧਾਰਣਾ ਵੀ ਸਵੀਕਾਰ ਕੀਤੀ ਜਾਂਦੀ ਹੈ ਕਿ ਕਿਸੀ ਬੰਦਿਸ਼ ਨੂੰ, ਜੋ ਕਿਸੀ ਰਾਗ ਦੇ ਭਾਵ ਨੂੰ ਪ੍ਰਗਟਾਉਂਦੀ ਹੈ, ਜੇ ਕਰ ਉਸ ਤੋਂ ਵੱਧ ਵਿਲੰਬਿਤ ਜਾਂ ਭਿੰਨ ਗਤੀ ਵਿਚ ਗਾਇਆ ਜਾਵੇ, ਤਾਂ ਉਹ ਬੰਦਿਸ਼ ਕਿਸੀ ਹੋਰ ਭਾਵਾਂ ਨੂੰ ਪ੍ਰਗਟਾਉਣ ਲਗ ਜਾਂਦੀ ਹੈ । - ਕੁਝ ਰਚਨਾਵਾਂ ਮੱਧ ਲਯ ਦੀਆਂ ਹੁੰਦੀਆਂ ਹਨ, ਤਾਂ ਮੱਧ ਲਯ ਹੀ ਉਨ੍ਹਾਂ ਰਚਨਾਵਾਂ ਦੇ ਅਨੁਕੂਲ ਹੁੰਦੀ ਹੈ। - ਇਸੀ ਤਰ੍ਹਾ ਅਸੀਂ ਵਿਲੰਬਿਤ ਲਯ ਦੀ ਰਚਨਾ ਅਤੇ ਦੂਤ ਲਯ ਦੀ ਰਚਨਾ ਨੂੰ ਵੀ ਸਹੀ ਲਯ ਵਿਚ ਗਾਈਏ ਤਾਂ ਅਨੁਕੂਲ ਰਸ ਦੀ ਸ੍ਰਿਸ਼ਟੀ ਹੁੰਦੀ ਹੈ। - ਜੇਕਰ ਕਿਸੀ ਵਿਲੰਬਿਤ ਲਯ ਦੀ ਰਚਨਾ ਨੂੰ ਮੱਧ ਲਯ ਵਿਚ ਜਾਂ ਮੱਧ ਲਯ ਦੀ ਰਚਨਾ ਨੂੰ ਦੁਤ ਲਯ ਵਿਚ ਗਾਇਆ ਜਾਵੇ ਤਾਂ ਉਹ ਉਤਨੀ ਭਾਵ ਉਤਪਾਦਕ ਨਹੀਂ ਹੋ ਸਕਦੀ। - ਇਸ ਤਰ੍ਹਾਂ ਰਸ ਸ੍ਰਿਸ਼ਟੀ ਵਿਚ ਤਾਲਾਂ ਦਾ ਬੜਾ ਯੋਗਦਾਨ ਹੈ। - ਇਸ ਲਈ ਕਿਸੀ ਵੀ ਸੰਗੀਤ ਰਚਨਾ ਵਿਚ ਰਾਗ, ਤਾਲ ਅਤੇ ਕਾਲ ਪ੍ਰਮਾਣ ਵਿਚ ਸੰਤੁਲਨ ਬਹੁਤ ਜ਼ਰੂਰੀ ਹੈ। - ਸ਼ਾਸਤਰਾਂ ਵਿਚ ਤਾਲ ਯੁਕਤ ਗਾਇਨ, ਵਾਦਨ ਨੂੰ ਹੀ ਮੋਕਸ਼ ਪ੍ਰਾਪਤੀ ਦਾ ਮਾਰਗ ਮੰਨਿਆ ਗਿਆ ਹੈ : - `ਵੀਣਾ ਵਾਦਨ ਤਤਵਗਯ ਸ਼ਰੁਤੀ ਜਾਤਿ ਵਿਸ਼ਾਰਦ:` - `ਤਾਲ ਗਸ਼ਚਾਪ੍ਰਾਯਾਸੇਨ ਮੋਕਸ਼ ਮਾਰਗ ਚ ਗਛਤਿ ॥` (ਯਾਗਵਲਕਯ ਸਿਮ੍ਰਤੀ ੩/੧੧੫) - ਸ਼ਾਸਤਰੀ ਸੰਗੀਤ ਤੋਂ ਇਲਾਵਾ ਸੁਗਮ ਸੰਗੀत, ਫਿਲਮੀ ਸੰਗੀਤ, ਲੋਕ ਸੰਗੀਤ ਵਿਚ ਵੀ ਤਾਲ ਦਾ ਉਤਨਾ ਹੀ ਮਹੱਤਵਪੂਰਣ ਸਥਾਨ ਹੈ । ## ਸੰਗੀਤ ਰੂਪ - ਵਿਦਵਾਦਨ ਦੀਆਂ ਰਚਨਾਵਾਂ ਤਾਲ ਅਤੇ ਰਾਗ ਦੇ ਭਿੰਨ-ਭਿੰਨ ਰੂਪਾਂ 'ਤੇ ਅਧਾਰਿਤ ਹੁੰਦੀਆਂ ਹਨ । - ਇਥੋਂ ਤਕ ਕਿ ਕੋਈ ਵੀ ਸੰਗੀਤ ਕਾਰਯਕ੍ਰਮ ਤਾਲ ਤੋਂ ਬਿਨਾ ਅਧੂਰਾ ਹੈ। - ਵਿਦਵਾਨਾਂ ਨੇ ਕਿਹਾ ਹੈ ਕਿ ਸਵਰ ਅਤੇ ਤਾਲ ਸੰਗੀਤ ਰੂਪੀ ਗੱਡੀ ਦੇ ਦੋ ਪਹੀਏ ਹਨ । - ਜੇਕਰ ਇਸ ਨੂੰ ਮੁੜ ਇਥੇ ਦੋਹਰਾਇਆ ਜਾਵੇ, ਤਾਂ ਇਸ ਵਿਚ ਕੋਈ ਵੀ ਅਤਿ ਕਥਨੀ ਨਹੀਂ ਹੋਵੇਗੀ, ਬਲਕਿ ਵਾਸਤਵਿਕਤਾ ਪ੍ਰਗਟ ਕਰਨਾ ਹੋਵੇਗਾ।

Use Quizgecko on...
Browser
Browser