Zoraver Singh (Dogra General) Past Paper PDF

Summary

This document is a biography of Zoraver Singh, a notable Dogra general in the 1800s, highlighting his military engagements and contributions to the Sikh Empire. It includes details about his birthplace, important dates, and a summary of his military service.

Full Transcript

ਜ਼ੋਰਾਵਰ ਸਿੰਘ (ਡੋਗਰਾ ਜਨਰਲ) ਜ਼ਰਨੈ ਲ ਜ਼ੋਰਾਵਰ ਸਿੰਘ (1785-1841) ਪੰਜਾਬ ਦੇ ਰਾਜਾ ਸ਼ੇਰ-ਏ-ਪੰਜਾਬ ਦੀ ਸੈਨਾ ਵਿੱਚ ਸੈਨਾਪਤੀ ਸੀ। ਉਸਦਾ ਜਨਮ ਕਾਂਗੜਾ ਘਾਟੀ ਦੇ ਪਿੰਡ ਅਨਸਰਾਂ ਵਿੱਚ ਹੋਇਆ ਸੀ।ਜਰਨਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਰਨਲ ਸੀ ਜਿਸਨੇ ਤਿਬੱਤ ਤੱਕ ਖਾਲਸਾ ਰਾਜ ਫੈਲਾਇਆ। ਤੇ ਜਦੋ ਜਰਨਲ ਜ਼ੋਰਾਵਰ ਸਿੰਘ ਤਿਬੱਤ ਫਤਹਿ ਕਰਕੇ ਵਾਪਸ ਆ ਰਿਹੇ ਸੀ...

ਜ਼ੋਰਾਵਰ ਸਿੰਘ (ਡੋਗਰਾ ਜਨਰਲ) ਜ਼ਰਨੈ ਲ ਜ਼ੋਰਾਵਰ ਸਿੰਘ (1785-1841) ਪੰਜਾਬ ਦੇ ਰਾਜਾ ਸ਼ੇਰ-ਏ-ਪੰਜਾਬ ਦੀ ਸੈਨਾ ਵਿੱਚ ਸੈਨਾਪਤੀ ਸੀ। ਉਸਦਾ ਜਨਮ ਕਾਂਗੜਾ ਘਾਟੀ ਦੇ ਪਿੰਡ ਅਨਸਰਾਂ ਵਿੱਚ ਹੋਇਆ ਸੀ।ਜਰਨਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਰਨਲ ਸੀ ਜਿਸਨੇ ਤਿਬੱਤ ਤੱਕ ਖਾਲਸਾ ਰਾਜ ਫੈਲਾਇਆ। ਤੇ ਜਦੋ ਜਰਨਲ ਜ਼ੋਰਾਵਰ ਸਿੰਘ ਤਿਬੱਤ ਫਤਹਿ ਕਰਕੇ ਵਾਪਸ ਆ ਰਿਹੇ ਸੀ ਤਾ ਪਿੱਛੋਂ ਤਿਬੱਤੀ ਫੌਜ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਜਰਨਲ ਜ਼ੋਰਾਵਰ ਸਿੰਘ ਏਨੀ ਬਹਾਦਰੀ ਨਾਲ ਲੜੇ ਕੇ ਕਿਸੇ ਦੁਸ਼ਮਣ ਦੀ ਇਹਨਾਂ ਦੇ ਸਾਹਮਣੇ ਆਉਣ ਦੀ ਹਿੰਮਤ ਨਾ ਹੋਈ ਤੇ ਫਿਰ ਇੱਕ ਗੋਲੀ ਆਉਂਦੀ ਆ ਜੋ ਇਹਨਾਂ ਦੇ ਪੱਟ ਵਿੱਚ ਵੱਜਦੀ ਆ ਤੇ ਇਹ ਜ਼ਖਮੀ ਹਾਲਤ ਵਿੱਚ ਵੀ ਲੜਦੇ ਰਹੇ ਤੇ ਕਿਸੇ ਦੁਸ਼ਮਣ ਦੀ ਹਿੰਮਤ ਨੀ ਹੋਈ ਕੀ ਇਹਨਾਂ ਸਾਹਮਣੇ ਹੋ ਕੇ ਲੜ ਸਕੇ। ਦੂਰ ਪਹਾੜ ਤੇ ਬੈਠਾ ਇੱਕ ਤਿੱਬਤੀ ਫੌਜੀ ਇਹਨਾਂ ਦੇ ਬਰਛਾ ਮਾਰਦੇ ਜੋ ਪਿੱਛੇ ਪਿੱਠ ਤੇ ਵੱਜਦਾ ਹੈ ਤੇ ਇਹਨਾਂ ਦੇ ਆਰ ਲਾਰ ਹੋ ਜਾਂਦਾ ਹੈ ਤੇ ਉੱਥੇ ਇਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ। ਕਹਿੰਦੇ ਨੇ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਸੇ ਦੀ ਹਿੰਮਤ ਨੀ ਹੋਈ ਕੀ ਕੋਈ ਇਹਨਾਂ ਦੇ ਕੋਲ ਆ ਜਾਵੇ। ਤੇ ਫਿਰ ਇਹਨਾਂ ਦੀ ਲਾਸ਼ ਦੇ ਪਿੱਛੇ ਦੁਸ਼ਮਣ ਦੀ ਆਪਸ ਵਿੱਚ ਘੰਟਿਆਂ ਲੜਾਈ ਹੁੰਦੀ ਐ ਤੇ ਅਖੀਰ ਫੈਸਲਾ ਹੋਇਆ ਕੇ ਜੋ ਵੀ ਲਾਸ਼ ਦੀ ਸਭ ਤੋਂ ਵੱਧ ਬੋਲੀ ਲਾਉਗਾ ਲਾਸ਼ ਉਸਦੀ। ਦੋ ਕਬੀਲਿਆਂ ਚ ਲਾਸ਼ ਵੰਡ ਲਈ ਜਾਂਦੀ ਐ। ਤੇ ਫੇਰ ਇਹਨਾਂ ਦਾ ਸਾਰਾ ਮਾਸ ਉਤਾਰ ਕੇ ਟੁੱਕੜੇ ਟੁੱਕੜੇ ਕਰ ਕੇ ਫ਼ੌਜੀਆਂ ਚ ਵੰਡ ਦਿੱਤਾ ਜਾਂਦਾ ਹੈ। ਦੁਸ਼ਮਣ ਫੌਜੀ ਰੇਸ ਮਹਾਨ ਸੂਰਮੇ ਦੇ ਮਾਸ ਦੇ ਟੁੱਕੜੇ ਆਪਣੀਆਂ ਬਾਹਵਾ ਤੇ ਬੰਨੀ ਫਿਰਦੇ ਸੀ। (ਤਿਬੱਤ ਵਿੱਚ ਇੱਕ ਪਰੰਪਰਾ ਸੀ ਕਿ ਜੇ ਕੋਈ ਸ਼ੇਰ ਦਾ ਮਾਸ ਆਪਣੀ ਬਾਂਹ ਤੇ ਬੰਨੇ ਜਾ ਘਰੇ ਰੱਖੇ ਤਾ ਉਹਨਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਹਾਦਰ ਪੈਦਾ ਹੁੰਦੀਆਂ ਨੇ ) ਉਹ ਲੋਕ ਕਹਿੰਦੇ ਨੇ ਜਿਸ ਹਿਸਾਬ ਨਾਲ ਇਹ ਯੋਧਾ ਲੜਿਆ ਐ ਤੇ ਸ਼ੇਰ ਦੀ ਏਸ ਸਾਹਮਣੇ ਕੀ ਔਕਾਤ ਐ। ਫਿਰ ਇਹਨਾਂ ਦੇ ਸਿਰ ਦਾ ਇੱਕ ਇੱਕ ਵਾਲ(ਕੇਸਾਂ ਦਾ ਵਾਲ ) ਲੋਕ ਆਪਣੇ ਘਰ ਲੈ ਗਏ ਇਹਨਾਂ ਦਾ ਹੱਥ ਵੱਡ ਕੇ ਜ਼ਮੀਨ ਚ ਗੱਡ ਦਿੱਤਾਂ ਗਿਆ ਤੇ ਇੱਕ ਮੱਠ ਬਣਾ ਦਿੱਤਾ ਜਿਸਨੂੰ ਸਿੰਗਲਾਪਾ ਚੋਟਲ ਕਹਿੰਦੇ ਨੇ ਜਿਸਦਾ ਮੱਤਲੱਬ ਅੱਸੂ ਕੇ ਇਥੇ ਸ਼ੇਰ ਸੁੱਤਾ ਪਿਆ ਐ। ਤਿਬੱਤ ਵਿੱਚ ਇੱਕ ਪਰੰਪਰਾ ਰਹੀ ਐ ਕੇ ਜਦੋ ਵੀ ਏਥੇ ਕੋਈ ਬੀਬੀ ਗਰਵਬਤੀ ਹੁੰਦੀ ਐ ਤਾ ਉਸਨੂੰ ਢੋਲ ਵਾਜਿਆਂ ਨਾਲ ਉਸ ਮੱਠ ਤੇ ਲਿਜਾਇਆ ਜਾਂਦਾ ਹੈ ਤੇ ਉਸ ਮੱਠ ਦੇ ਚੱਕਰ ਲਵਾਏ ਜਾਂਦੇ ਨੇ ਤਾ ਜੋ ਉਸਦਾ ਆਉਣ ਵਾਲਾ ਬੱਚਾ ਇਸ ਵਰਗਾ ਬਹਾਦਰ ਪੈਦਾ ਹੋਵ। ਦੁਨੀਆ ਵਿੱਚ ਮਹਾਨ ਤੋ ਮਹਾਨ ਯੋਧੇ ਹੋਏ ਹੋਣਗੇ। ਪਰ ਇਸ ਸੂਰਮੇ ਵਰਗਾ ਕੋਈ ਵਿਰਲਾ ਹੀ ਹੋਵੇਗਾ। ਜਿਸਦੇ ਮਾਸ ਦੀ ਬੋਟੀ ਬੋਟੀ ਦੀ ਕੀਮਤ ਉਸਦੇ ਦੁਸ਼ਮਣਾ ਨੇ ਪਾਈ ਹੋਵੇ। ਹਵਾਲੇ 1. Schofield, Victoria (2000), Kashmir in Conflict: India, Pakistan and the Unending War (https://books.goog le.com/books?id=rkTetMfI6QkC&pg=PA7) , I.B.Tauris, pp. 7–, ISBN 978-1-86064-898-4 2. Snedden, Christopher (2015), Understanding Kashmir and Kashmiris (https://books.google.com/books? id=s5KMCwAAQBAJ&pg=PA121) , Oxford University Press, pp. 121–, ISBN 978-1-84904-342-7 3. Gupta, Jyoti Bhusan Das (6 December 2012), Jammu and Kashmir (https://books.google.com/books?i d=dpTpCAAAQBAJ&pg=PA23) , Springer, pp. 23–, ISBN 978-94-011-9231-6 ਜ਼ਰਨਲ ਜ਼ੋਰਾਵਰ ਸਿੰਘ ਜ਼ਰਨੈ ਲ ਜ਼ੋਰਾਵਰ ਸਿੰਘ ਦਾ ਬੁੱਤ ਜਨਮ 28-3-1785 Ansra,kangra ghati Himachal Pradesh, ਅਨਸਰਾਂ, ਪੰਜਾਬ ਹੁਣ ਹਿਮਾਚਲ ਪ੍ਰਦੇਸ਼, ਮੌਤ 1841 ਟੋਇਓ,ਤਿਬਤ ਵਫ਼ਾਦਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (subsidiary to the Sikh Empire)

Use Quizgecko on...
Browser
Browser